top of page
Writer's pictureAstha Goswami

ਰੂਹ ਪੇਸ਼ਗੀ

ਸਾਡੇ ਵਖਵੇ ਨੂੰ ਓਹਨੇ ਉਦਾਸੀ ਸਮਝਿਆ ,

ਸੋਚਿਆ ਚੱਲ ਇਹਨੂੰ ਵਰਾ ਕੇ ਜਿੱਤ ਲਵਾ ,

ਮੈਂ ਵਾਂਗ ਪਾਣੀ ਡੁੱਲ ਗਈ ਓਸ ਤੇ ,

ਚਾਰ ਦਿਨਾਂ ਵਿੱਚ ਓਹ ਪਰਵਾਸ ਹੋਇਆ ।

ਹੁਣ ਉਦਾਸੀ ਮੇਰੀ ਵੇਖ ਕਿਸੇ ਨੂੰ ,

ਲੱਗਿਆ ਭੁਲੇਖਾ ਤਨਹਾਈ ਦਾ ,

ਓਹਨੇ ਤਿੰਨ ਕਹਾਣੀਆਂ ਸੁਣਾ ਕੇ ਮੈਨੂੰ,

ਮੰਨਿਆ ਕੇ ਓਹ ਵਿਦਵਾਨ ਹੋਇਆ।

ਮੇਰੀ ਦੁੱਖਦੀ ਰਗ ਨੂੰ ਕੁਚਲ ਗਿਆ ,

ਜੱਦ ਓਹਦਾ ਵਕਤ ਵੀ ਪਾਸ ਹੋਇਆ ,

ਫ਼ੇਰ ਕਿਸੇ ਨੇ ਲੰਘਦਿਆਂ ਬੁਲਾਇਆ ,

ਮੈਂਨੂੰ ਓਸੇ ਡਰ ਦਾ ਇਹਸਾਸ ਹੋਇਆ।

ਮੈਂ ਚਾਰ ਕਦਮ ਪਿੱਛੇ ਨੂੰ ਲਿੱਤੇ ,

ਓਹ ਅੱਗੇ ਵੱਧ ਕੇ ਝੁੱਕ ਗਿਆ ,

ਕਿਸੇ ਹੋਰ ਦੇ ਗੁਨਾਹਾਂ ਦੀ ਮਾਫ਼ੀ ਮੰਗੀ ,

ਮੇਰਾ ਖ਼ੌਫ਼ ਫ਼ੇਰ ਓਥੇ ਮੁੱਕ ਗਿਆ।

ਇੰਜ ਲੱਗਾ ਬੱਸ ਹੁਣ ਠੀਕ ਐ ਸਬ ,

ਕਹਾਣੀ ਇਥੋਂ ਸੋਹਣੀ ਐ ,

ਚਾਰ ਦਿਨ ਤਾਂ ਨਹੀਂ ਪਰ ਦੋ ਹਾੜ ਦੇਖ ਕੇ,

ਓਹਦਾ ਚਿੱਤ ਵੀ ਮੈਥੋਂ ਉੱਕ ਗਿਆ ।

ਇੰਨੀ ਪੀੜ ਲੈ ਮੈਂ ਕਿੱਥੇ ਜਾਵਾਂ ,

ਸੁੱਕੇ ਹੰਜੂਆ ਦੇ ਮੁੱਲ ਕਿੱਥੇ ਪਾਵਾਂ,

ਦਿੱਲ ਦੇ ਹਨੇਰਿਆਂ ਨੂੰ ਕਿੰਝ ਹੰਢਾਵਾਂ,

ਕਿਸੇ ਨਵੇਂ ਮਖੌਟੇ ਨਾਲ਼ ਦਿੱਲ ਕਿੱਦਾ ਲਾਵਾਂ।

ਨਹੀਂ ਵਸਦੀ ਤੇ ਨਾ ਵੱਸ ਹੋਵੇ ,

ਕੱਲਿਆਂ ਰਹਿ ਥੋੜਾ ਸੁਕੂਨ ਹੋਵੇ ,

ਕਿਉਂ ਕਿਸੇ ਦੀ ਮੈਂਨੂੰ ਲੋੜ ਹੋਵੇ ,

ਮੇਰਾ ਸਵਾਲ ਹੀ ਜਵਾਬਾਂ ਤੋਂ ਦੂਰ ਹੋਵੇ ।

ਇੱਕ ਹਨ੍ਹੇਰੀ ਆਈ ਚੇਤ ਮਾਸ ਦੀ ,

ਚਿੱਤ ਥੋੜਾ ਥੋੜਾ ਕੂਲ ਹੋਵੇ ,

ਕਿਸੇ ਦੀ ਆਵਾਜ਼ ਪਈ ਇਹਨਾਂ ਕੰਨਾਂ ਵਿੱਚ,

ਬਿਨਾ ਕੰਮ ਤੋਂ ਇਹ ਜਾਣ ਮਸ਼ਗੂਲ ਹੋਵੇ ।

ਬੱਸ ਲੰਘ ਜਾ ਵੇ ਰਾਹੀ ਕੋਈ ਲੋੜ ਨਹੀਂ ,

ਜਰੀ ਜਾਂਦੀ ਮੈਥੋਂ ਹੁਣ ਪੀੜ ਨਹੀਂ ,

ਥੋੜਾ ਅੱਗੇ ਵੱਧ ਕੇ ਮਿਲਣਗੇ ਤੈਨੂੰ,

ਜਿਹਨਾਂ ਮੁਹੱਬਤਾਂ ਨਾਲ ਕੋਈ ਤਿੜ ਨਹੀਂ ।

ਮੇਰਾ ਹੱਥ ਫੜਿਆ ਤੇ ਰੋਣ ਲੱਗਿਆ,

ਅਖੇ ਮੈਂਨੂੰ ਪਤਾ ਇਸ਼ਕ ਰੋਗ ਦੀ ਬਾਤ,

ਹੌਂਸਲਾ ਹੁੰਦਾ ਥੋੜ੍ਹਾ ਵੀ ਤੇ ਦੇ ਦਿੰਦੀ ,

ਦੋਵਾਂ ਬਹਿ ਰੋ ਕੇ ਕੱਟੀ ਅਸਾਂ ਰਾਤ ।

ਮੈਂ ਹੌਲੇ ਜਿਹੀ ਹੰਝੂ ਪੂੰਝੇ ਉਹਦੇ,

ਕਿ ਲਭਦੈਂ ਤੂੰ ਟੁੱਟੇ ਹਾਣੀਆ ਵੇ ,

ਬੱਸ ਸਾਥੀ ਦਿਲੋਂ ਸੋਹਣਾ ਤੇ ਜਜ਼ਬਾਤਾਂ ਦੀ ਕਦਰ,

ਹੋਰ ਉਮਰ ਭਰ ਵਾਲੀ ਸੱਚ ਹੋਣ ਕਹਾਣੀਆਂ ਵੇ।


~ ਆਸਥਾ



34 views0 comments

Recent Posts

See All

Commentaires


bottom of page